ਪਠਾਨਕੋਟ, 12 ਅਪ੍ਰੈਲ (ਟੁਡੇ ਹੈਡਲਾਇੰਸ ਨਿਊਜ ) ਸਥਾਨਕ ਗਉਸ਼ਾਲਾ ਰੋਡ ਤੇ ਅੱਜ ਪਠਾਨਕੋਟ ਪੁਲਿਸ ਵਲੋਂ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੁਕ ਕੀਤਾ ਗਿਆ। ਟਰੈਫਿਕ ਪੁਲਿਸ ਅਧਿਕਾਰੀ ਗੁਲਸ਼ਨ ਕੁਮਾਰ ਵਲੋਂ ਲੋਕਾਂ ਨੁੰ ਮੋਟਰਸਾਇਕਲ ਤੇ ਦੋ ਤੋਂ ਵੱਧ ਅਤੇ ਬਚਿਆਂ ਨੁੰ ਖਾਸਕਰ ਮੋਟਰਸਾਇਕਲ ਉਤੇ ਬਿਠਾਉਨ ਤੋਂ ਪਰਹੇਜ ਕਰਨ ਦੀ ਗਲ੍ਹ ਕਹੀ ਗਈ।ਉਨਾ ਕਿਹਾ ਕਿ ਆਉਨ ਜਾਉਨ ਵਾਲੇ ਰਾਹਗੀਰਾਂ ਨੁੰ ਰੋਕ ਕੇ ਉਨ੍ਹਾ ਨੁੰ ਟਰੈਫਿਕ ਨਿਯਮਾ ਬਾਰੇ ਜਾਗਰੁਕ ਕੀਤਾ ਗਿਆ ਤਾਂ ਕਿ ਲੋਕ ਅਪਨਾ ਅਤੇ ਟਰੈਫਿਕ ਨਿਯਮਾਂ ਦੀ ਪਾਲਨਾ ਕਰ ਸਕਣ ਅਤੇ ਹਾਦਸਿਆਂ ਤੋਂ ਬੱਚ ਸਕੱਣ।
