ਪਠਾਨਕੋਟ, 20 ਅਪੈ੍ਰਲ (ਟੁਡੇ ਹੈਡਲਾਇੰਸ ਨਿਉਜ) ਲੋਕਤੰਤਰ ਵਿੱਚ ਚੋਣ ਪ੍ਰਣਾਲੀ ਦੀ ਅਹਿਮ ਭੂਮਿਕਾ ਹੁੰਦੀ ਹੈ ਜਿਸਦੀ ਚੋਣ ਨਾਲ ਸੂਬਿਆਂ ਸਮੇਤ ਮੁੱਲਕ ਵਿੱਚ ਸੱਤਾ ਪਰਿਵਰਤਨ ਹੁੰਦਾ ਹੈ ।ਲੋਕਤੰਤਰ ਪ੍ਰਣਾਲੀ ਵਿੱਚ ਮੱਤਦਾਤਾ ਮੌਜੂਦਾ ਸਮੇਂ ਦੀ ਸਰਕਾਰਾਂ ਬਾਰੇ ਕੀ ਸੋਚ ਰੱਖਦਾ ਹੈ ਇਸ ਦਾ ਪਤਾ ਲੋਕਾਂ ਵਲੋਂ ਕੀਤੇ ਵੋਟਾਂ ਤੋਂ ਲਗਾਇਆ ਜਾ ਸੱਕਦਾ ਹੈ।ਠੀਕ ਅਜਿਹਾ ਹੀ ਕੁੱਝ ਸੁਬੇ ਵਿੱਚ ਹੋਏ ਹਾਲ ਦੇ ਚੋਣਾਂ ਵਿੱਚ ਵੀ ਦੇਖਣ ਨੁੰ ਮਿਿਲਆ।ਇਸਲਈ ਜਨਤਾ ਦੇ ਫੈਸਲੇ ਨੂੰ ਨਕਾਰਿਆ ਨਹੀਂ ਜਾ ਸਕਦਾ।ਇਹ ਵਿਚਾਰ ਸਾਬਕਾ ਵਿਧਾਇਕ ਪਠਾਨਕੋਟ ਐਡਵੋਕੇਟ ਅਸ਼ੋਕ ਸ਼ਰਮਾ ਨੇ ਟੁਡੇ ਹੈਡਲਾਇੰਸ ਨਾਲ ਖਾਸ ਗਲ੍ਹਬਾਤ ਦੌਰਾਨ ਸਾਂਝੇ ਕੀਤੇ।ਅਸ਼ੋਕ ਸ਼ਰਮਾ ਨੇ ਕਿਹਾ ਕਿ ਸੂਬੇ ਦੇ ਵਿੱਚ ਹੋਏ ਚੋਣਾ ਦੇ ਨਤੀਜਿਆਂ ਤੋਂ ਨਾ ਸਿਰਫ ਰਾਜਨੀਤਕ ਪੰਡਤ, ਮਾਹਿਰਾਂ ਨੂੰ ਹੈਰਾਨ ਕਰ ਦਿੱਤਾ ਬਲਕਿ ਰਾਜਨੀਤੀ ਦੀ ਸਮਝ ਰੱਖਦੇ ਸੂਝਵਾਨਾਂ ਨੁੰ ਵੀ ਸੋਚਣ ਉਤੇ ਮਜਬੂਰ ਕਰ ਦਿੱਤਾ।ਅਸ਼ੋਕ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਆਰਥਿਕ ਹਾਲਤ ਕੋਈ ਬਹੁਤੀ ਚੰਗੀ ਨਹੀਂ ਹੈ ਸੂਬੇ ਦੇ ਸਿਰ ਪਹਿਲਾਂ ਤੋਂ ਹੀ ਲੱਖਾਂ ਕਰੋੜਾਂ ਰੁਪਇਆਂ ਦਾ ਕਰਜਾ ਚੱੜ ਰੱਖਿਆ ਹੈ।ਉਸਤੋਂ ਬਾਅਦ ਵੀ ਜੇਕਰ ਸਰਕਾਰ ਮੁੱਫਤ ਸੇਵਾਵਾਂ ਅਤੇ ਯੋਜਨਾਂਵਾਂ ਲਾਗੂ ਕਰਦੀ ਹੈ ਤਾਂ ਉਸਦੀ ਭਰਪਾਈ ਵੀ ਤਾਂ ਆਮ ਜਨਤਾ ਦੀ ਜੇਬ ਵਿੱਚੋਂ ਹੀ ਹੋਵੇਗੀ ਕਿਉਂਕਿ ਫ੍ਰੀਬੀਜ ਦੇ ਨਾਲ ਸੂਬੇ ਦੇ ਖਜਾਨੇ ਉਤੇ ਹੋਰ ਭਾਰ ਪਵੇਗਾ।ਕੇਂਦਰ ਦੀ ਮੌਦੀ ਸਰਕਾਰ ਬਾਰੇ ਬੋਲਦੇ ਹੋਏ ਅਸ਼ੋਕ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਾਂਗਰਸ ਮੁੱਕਤ ਭਾਰਤ ਤਾਂ ਕਰ ਦਿੱਤਾ ਗਿਆ ਜੇਕਰ ਸੂਬਿਆ ਵਿੱਚ ਖੇਤਰੀ ਦਲ ਜਾਂ ਰਾਜਨੀਤਕ ਪਾਰਟਿਆਂ ਮਜਬੂਤ ਹੁੰਦਿਆਂ ਵੀ ਹਨ ਤਾਂ ਕੇਂਦਰ ਸਰਕਾਰ ਨੁੰ ਪ੍ਰਦੇਸ਼ਿਕ ਪਾਰਟਿਆਂ ਦੀ ਮਜਬੂਤੀ ਤੋਂ ਵੀ ਚਿੱੜ ਹੁੰਦੀ ਹੈ ।ਉਨਾ ਕਿਹਾ ਕਿ ਦੇਸ਼ ਦੇ ਅੰਦਰ ਲੋਕਤੰਤਰ ਦੀ ਮਜਬੂਤੀ ਦੇ ਲਈ ਵਿਰੋਧੀ ਧਿਰ ਦਾ ਮਜਬੂਤ ਹੋਣਾ ਬੇਹਤ ਜਰੂਰੀ ਹੈ ਜੋ ਕਿ ਮੌਜੂਦਾ ਸਮੇ ਵਿੱਚ ਨਜਰ ਨਹੀਂ ਆ ਰਿਹਾ ਹੈ।ਅਸ਼ੋਕ ਸ਼ਰਮਾ ਨੇ ਕਿਹਾ ਕਿ ਮੱਤਦਾਤਾ ਵਲੋਂ ਜੋ ਅਪਣੀ ਸੋਚ ਸਮਝ ਸੂਬੇ ਦੀਆਂ ਚੋਣਾ ਵਿੱਚ ਬਦਲਾਵ ਦੇ ਰੂਪ ਵਿੱਚ ਦਿਖਾਈ ਹੈ ਉਸਦੇ ਨਤੀਜੇ ਆਉਨ ਵਾਲੇ ਸਮੇਂ ਵਿੱਚ ਭੁਗਤਨੇ ਪੈ ਸਕਦੇ ਹਨ।ਅਸ਼ੋਕ ਸ਼ਰਮਾ ਨੇ ਕਿਹਾ ਕਿ ਉਨਾ ਵਲੋਂ ਪ੍ਰਕਟ ਕੀਤੇ ਵਿਚਾਰ ਕਿਸੇ ਰਾਜਨੀਤਕ ਪਾਰਟੀ ਜਾਂ ਦੱਲ ਦੇ ਪੱਖ ਵਿੱਚ ਨਹੀਂ ਸਗੋਂ ਚੁਣੀ ਹੋਈ ਸਰਕਾਰਾਂ ਨੁੰ ਅਪੀਲ ਕਰਦਾ ਹਾਂ ਕਿ ਲੋਕਾਂ ਵਲੋਂ ਜੋ ਉਨਾ ਨੁੰ ਬਹੁੱਮਤ ਮਿਿਲਆ ਹੈ ਉਸਨੂੰ ਨੇਕ ਇਮਾਨਦਾਰ ਸੋਚ ਨਾਲ ਦੇਸ਼ ਅਤੇ ਲੋਕ ਹਿੱਤ ਵਿੱਚ ਇਸਤੇਮਾਲ ਕੀਤਾ ਜਾਵੇ।ਉਨਾ ਕਿਹਾ ਕਿ ਅੱਜ ਦਾ ਨੌਜਵਾਨ ਰਾਜਨੀਤਕ ਪਾਰਟਿਆਂ ਦੇ ਵਿਹਕਾਵੇ ਵਿੱਚ ਆਉਨ ਤੋਂ ਪਹਿਲਾਂ ਦੇਸ਼ ਹਿੱਤ ਲਈ ਅਪਨੀ ਦੂਰ ਦਰਿਸ਼ਟੀ ਦਾ ਇਸਤੇਮਾਲ ਕਰੇ। ਜਦਕਿ ਦੇਸ਼ ਦੀ ਨੌਜਵਾਨ ਪੀੜੀ ਮੌਜੂਦਾ ਸਮੇਂ ਵਿੱਚ ਨਿਰਾਂਸ਼ ਅਤੇ ਹਤਾਸ਼ ਮਹਿਸੂਸ ਕਰ ਰਹੀ ਹੈ।ਉਨਾ ਕਿਹਾ ਕਿ ਸਾਡਿਆਂ ਮਾਨਯੋਗ ਅਦਾਲਤਾਂ ਨੁੰ ਸਾਰਿਆਂ ਹੀ ਰਾਜਨੀਤਿਕ ਪਾਰਟਿਆ ਨੁੰ ਸੁਣਨ ਦਾ ਮੌਕਾ ਦੇਨਾ ਚਾਹੀਦਾ ਹੈ ਅਤੇ ਕੇਂਦਰ ਤੇ ਸੂਬੇ ਦੀ ਸਰਕਾਰਾਂ ਨੁੰ ਮਾਰਗਦਰਸ਼ਨ ਕਰਨਾ ਚਾਹੀਦਾ ਹੈ ਕਿ ਸਰਕਾਰਾਂ ਲੋਕ ਲੁਭਾਵਨੇ ਚੋਣ ਵਾਅਦਿਆਂ ਦੀ ਥਾਂ ਸੂਬੇ ਅਤੇ ਰਾਸ਼ਟਰ ਦੇ ਵਿਕਾਸ ਲਈ ਕੰਮ ਕਰਨ।ਉਨਾ ਕਿਹਾ ਕਿ ਮੁਫਤ ਯੋਜਨਾਵਾਂ ਨਾਲ ਸਰਕਾਰ ਦੇ ਖਜਾਨੇ ਦੇ ਆਰਥਿਕ ਬੋਝ ਹੋਰ ਵਧੇਗਾ ਜੱਦਕਿ ਸੂਬਾ ਪੰਜਾਬ ਪਹਿਲਾਂ ਤੋਂ ਹੀ ਭਾਰੀ ਕਰਜ ਹੇਠਾਂ ਦਬਿਆ ਹੋਇਆ ਹੈ।ਇਸਲਈ ਇਸ ਸੂਬੇ ਨੂੰ ਲੋਕ ਲੁਭਾਵਨਿਆਂ ਘੋਸ਼ਨਾਵਾਂ ਨਾਲ ਨਾ ਚਲਾ ਕੇ ਬੜੇ ਹੀ ਵਿਿਗਆਨਕ ਢੰਗ ਨਾਲ ਚਲਾਉਨ ਦੀ ਲੌੜ ਹੈ ਇੱਕ ਦੂਜੇ ਪ੍ਰਤੀ ਨਫਰਤ ਦੇ ਭਾਵ ਨਾਲ ਕੀਤੀ ਜਾ ਰਹੀ ਰਾਜਨੀਤੀ ਦੇਸ਼ ਅਤੇ ਸੂਬੇ ਨੁੰ ਗਰਕ ਵਲ੍ਹ ਲੈ ਜਾਵੇਗੀ।ਉਨਾ ਕਿਹਾ ਕਿ ਰਾਜਨੀਤੀ ਨੁੰ ਅਸੀਂ ਸੇਵਾ ਦਾ ਮਾਧਿਅਮ ਮੰਨਦੇ ਹਾਂ, ਕੇਂਦਰ ਜਾਂ ਫਿਰ ਰਾਜ ਪੱਧਰੀ ਸੇਵਾਵਾਂ ਦਾ ਸਨਮਾਨ ਹੋਣਾ ਚਾਹੀਦਾ ਹੈ, ਚੰਗੀ ਭਾਸ਼ਾ ਦਾ ਇਸਤੇਮਾਲ ਹੋਣਾ ਚਾਹੀਦਾ ਹੈ।ਇਸਦੇ ਨਾਲ ਇੱਕ ਸਕਰਾਤਮਕ ਭਰਿਆ ਮਾਹੌਲ ਬਨੇਗਾ ਜਿਸਦੇ ਸਿੱਟੇ ਵੀ ਹਰ ਵਰਗ ਦੇ ਲਈ ਸਾਰਥੱਕ ਸਾਬਿਤ ਹੋਣਗੇ।
.jpg)