ਪਠਾਨਕੋਟ, 10 ਅਪੈ੍ਰਲ (ਟੁਡੇ ਹੇਡਲਾਇੰਸ ਨਿਉਜ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਕਾਰਜਕਾਲ ਨੂੰ ਲੈਕੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਪਠਾਨਕੋਟ ਤੋਂ ਮੌਜੂਦਾ ਵਿਧਾਇਕ ਅਸ਼ਵਨੀ ਸ਼ਰਮਾ ਵਲੋਂ ਸਵਾਲ ਖੜੇ ਕੀਤੇ ਗਏ।ਨਿਜੀ ਹੋਟਲ ਵਿਖੇ ਬੁਲਾਈ ਪ੍ਰੇਸ ਵਾਰਤਾ ਦੌਰਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਨੀ ਹੈ ਸੂਬੇ ਵਿੱਚ ਲਾਅ ਅਤੇ ਆਰਡਰ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ।ਉਨਾ ਕਿਹਾ ਕਿ ਪਿਛਲੇ ਦਿਨੀ ਤਿੰਨ ਕੱਬਡੀ ਖਿਡਾਰਿਆਂ ਦੀ ਹੱਤਿਆ ਜਿਸਦੀ ਤਾਜੀ ਉਦਾਹਰਨ ਹਨ।ਪ੍ਰੈਸ ਵਾਰਤਾ ਦੋਰਾਨ ਭਾਜਪਾ ਦੇ ਜਿਲਾ ਪ੍ਰਧਾਨ ਵਿਜੇ ਸ਼ਰਮਾ, ਹਲਕਾ ਭੋਆ ਤੋਂ ਸਾਬਕਾ ਵਿਧਾਇਕ ਸੀਮਾ ਕੁਮਾਰ ਸਮੇਤ ਹੋਰ ਆਗੂ ਮੌਜੂਦ ਸਨ।ਜਿਲਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਲੋਕਾਂ ਲਈ ਰਾਹਤ ਭਰੀ ਖਬਰ ਦਾ ਇਲਾਨ ਕਰਦੇ ਹੋਏ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਬਹੁਤ ਜੱਲਦ ਕੀਤੀ ਪਤਨ (ਰਾਵੀ ਦਰਿਆ) ਅਤੇ ਮਕੌੜਾ ਪਤਨ ਪੁੱਲ ਦੀ ਉਸਾਰੀ ਦਾ ਨਿਰਮਾਨ ਕਾਰਜ ਬਹੁਤ ਜਲਦ ਸ਼ੁਰੂ ਹੋਣ ਵਾਲਾ ਹੈ।ਜਿਸਦੇ ਲਈ ਜਿਲਾ ਗੁਰਦਾਸਪੁਰ ਦੇ ਮੌਜੂਦਾ ਭਾਜਪਾ ਸਾਂਸਦ ਸੰਨੀ ਦੇਓਲ ਵਲੋਂ ਕੇਂਦਰੀ ਮੰਤਰੀ ਨਿਿਤਨ ਗਡਕਰੀ ਨਾਲ ਉਚੇਚੇ ਤੌਰ ਤੋਂ ਮੁਲਾਕਾਤ ਕਰ ਇਹਨਾਂ ਦੋਵਾਂ ਪੁਲਾਂ ਦੀ ਉਸਾਰੀ ਦੇ ਕੰਮ ਨੂੰ ਪਾਸ ਕਰਵਾ ਲਿਆ ਗਿਆ। ਉਨਾ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੀ ਇਹਨਾ ਪੁਲਾਂ ਦੇ ਨਿਰਮਾਨ ਕਾਰਜ ਦੇ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ।ਉਨਾ ਕਿਹਾ ਕਿ ਚੋਣਾ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਲੋਕਾਂ ਲਈ ਕੀਤੇ ਗਏ ਵੱਡੇ ਦਾਅਵੇ ਝੂਠੇ ਸਾਬਿਤ ਹੋ ਰਹੇ ਹਨ ਜਿਸਦੀ ਅੰਦਾਜਾ ਇਸੇ ਗਲ੍ਹ ਤੋਂ ਲਗਾਇਆ ਜਾ ਸਕਦਾ ਹੈ ਕਿ ਮੁਫਤ ਬਿਜਲੀ ਦੇਨ ਦੀ ਜਗ੍ਹਾ ਆਪ ਸਰਕਾਰ ਵਲੋਂ ਬਿਜਲੀ ਦੀ ਯੁਨਿਟਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਅਤੇ ਮਹਿਲਾਵਾ ਨੁੰ ਹਰ ਮਹੀਨੇ ਇੱਕ ਹਜਾਰ ਰੁਪਏ ਦੇਨ ਦੇ ਵਾਅਦੇ ਤੋਂ ਵੀ ਭੱਜਨਾ ਸ਼ੁਰੂ ਕਰ ਦਿੱਤਾ ਹੈ ।ਉਨਾ ਕਿਹਾ ਕਿ ਸੂਬੇ ਦੇ ਮੁੱਖਮੰਤਰੀ ਭਗਵੰਤ ਮਾਨ ਅਪਨੇ ਸੂਬੇ ਨੁੰ ਛੱਡ ਕੇ ਦੇਸ਼ ਦੇ ਹੋਰਨਾ ਸੂਬਿਆ ‘ਚ ਪਾਰਟੀ ਦੇ ਲਈ ਜੋਰ ਅਜਮਾਇਸ਼ ਕਰ ਰਹੇ ਹਨ ਜਦਕਿ ਸੂਬੇ ਦੇ ਲੋਕ ਮੁਫਤ ਬਿਜਲੀ ਪਾਨੀ ਅਤੇ ਸੇਹਤ ਸੁਵਿਧਾਵਾਂ ਰੋਜਗਾਰ ਲਈ ਸਰਕਾਰ ਤੋਂ ਆਸ ਲਗਾਈ ਬੈਠੇ ਹਨ।ਪਠਾਨਕੋਟ ਦੇ ਵਪਾਰਿਆਂ ਦੇ ਸਬੰਧ ਵਿੱਚ ਕੀਤੇ ਸਵਾਲ ਨੁੰ ਲੈਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੌਜੂਦਾ ਆਪ ਸਰਕਾਰ ਵਲੋਂ ਜਿਲੇ ਵਿੱਚ ਅਰਾਜਕਤਾ ਭਰਿਆ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ ।ਨੌਕਰਸ਼ਾਹੀ ਨੁੰ ਅਪਨੇ ਹੁਕਮਾਂ ਮੁਤਾਬਿਕ ਕੰਮ ਕਰਨ ਲਈ ਮਜਬੂਰ ਨਾ ਕੀਤਾ ਜਾਵੇ ਇਸੇ ਵਿੱਚ ਹੀ ਲੋਕਾਂ ਦੀ ਭਲਾਈ ਹੋਵੇਗੀ।ਉਨਾ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਜਿਹੜੇ ਵਪਾਰਿਆਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਉਸਦੇ ਖਿਲਾਫ ਉਹ ਵਪਾਰਿਆਂ ਦੇ ਹਿੱਤਾਂ ਲਈ ਡੱਟ ਕੇ ਖੜੇ ਹਨ ਅਤੇ ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।
