ਪਠਾਨਕੋਟ, 07 ਅਪ੍ਰੈਲ (ਟੁਡੇ ਹੈਡਲਾਇੰਸ ਨਿਊਜ) ਸੂਬੇ ਵਿੱਚ ਕਾਂਗਰੇਸ ਪਾਰਟੀ ਦੀ ਹਾਲਾਤਾਂ ਨੂੰ ਲੈਕੇ ਸਾਬਕਾ ਕੈਬਿਨੇਟ ਮੰਤਰੀ ਰਮਨ ਭੱਲਾ ਨੇ ਟੂਡੇ ਹੈਡਲਾਇੰਸ ਨਾਲ ਖਾਸ ਗਲ੍ਹਬਾਤ ਕੀਤੀ।ਰਮਨ ਭੱਲਾ ਨੇ ਕਿਹਾ ਕਿ ਹਾਲ ਵਿੱਚ ਸੂਬੇ ਵਿੱਚ ਕਾਂਗਰਸ ਪਾਰਟੀ ਦੀ ਹਾਰ ਦਾ ਕਾਰਨ ਨਵੇਂ ਮੇਜਬਾਨ ਚੇਹਰਿਆਂ ਨੁੰ ਦਿੱਤੀ ਜਿੰਮੇਵਾਰੀ ਹੈ।ਜਿਂਨ੍ਹਾ ਨੁੰ ਨਾ ਤਾਂ ਪਾਰਟੀ, ਦੇਸ਼ ਅਤੇ ਸੂਬੇ ਦੀ ਸੰਸਕ੍ਰਿਤੀ ਤੇ ਕਾਰਜਸ਼ਾਲੀ ਦੀ ਕੌਈ ਵਧੇਰੀ ਜਾਨਕਾਰੀ ਹੈ।ਰਮਨ ਭੱਲਾ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਨੂੰ ਕੇਂਦਰੀ ਅਤੇ ਸੂਬਾ ਪੱਧਰ ਤੇ ਮਜਬੂਤ ਹੋਣਾ ਹੈ ਤਾਂ ਸੂਝਵਾਨ ਨੇਤਾਵਾਂ ਨੂੰ ਅੱਗੇ ਲਿਆਉਨਾ ਪਵੇਗਾ।ਉਨ੍ਹਾ ਵਲੋਂ ਸੂਬੇ ਵਿੱਚ ਕਾਂਗਰੇਸ ਪਾਰਟੀ ਨੂੰ ਮਿਲੀ ਵੱਡੀ ਹਾਰ ਦਾ ਠਿਕਰਾ ਸਿੱਧੇ ਰੂਪ ਤੋਂ ਸਾਬਕਾ ਮੁੱਖਮੰਤਰੀ ਚਰਨਜੀਤ ਸਿੰਘ ਚੰਨ੍ਹੀ ਅਤੇ ਹਰੀਸ਼ ਚੌਧਰੀ ਦੀ ਜੌੜੀ ਦੇ ਸਿਰ ਭੰਨਿਆ।ਸੂਬੇ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਬੰਧ ਵਿੱਚ ਪੁੱਛੇ ਸਵਾਲ ਨੂੰ ਲੈਕੇ ਰਮਨ ਭੱਲਾ ਨੇ ਦਸਿਆ ਕਿ ਸੂਬੇ ਦੀ ਜਨਤਾ ਨੂੰ ਆਪ ਸਰਕਾਰ ਤੋਂ ਵਧੇਰੀ ਉਮੀਦਾਂ ਹਨ ਕਿਉਂਕਿ ਪਾਰਟੀ ਵਲੋਂ ਚੋਣਾਂ ਦੌਰਾਨ ਵੱਡੇ ਵਾਅਦੇ ਕੀਤੇ ਗਏ ਸੀ ਜੋ ਕਿ ਜਮੀਨੀ ਹਕੀਕਤ ਵਿੱਚ ਪੂਰੇ ਹੁੰਦੇ ਦਿਖਾਈ ਨਹੀਂ ਦਿੰਦੇ । ਉਨਾ ਕਿਹਾ ਕਿ ਜੇਕਰ ਗੱਲ੍ਹ ਕਰੀਏ ਆਪ ਸਰਕਾਰ ਵਲੋਂ ਸੂਬੇ ਦੀ ਮਹਿਲਾਵਾਂ ਨੁ ੰਇੱਕ ਮਹੀਨਾ ਭੱਤਾ ਦੇਨ ਦੀ ਤਾਂ ਸੂਬੇ ਦੀ 50 ਲੱਖ ਮਹਿਲਾਵਾਂ ਨੁੰ ਇਸ ਯੋਜਨਾ ਦਾ ਫਾਇਦਾ ਦੇਨ ਉਤੇ ਤਕਰੀਬਨ ਪੰਜ ਸੌ ਕਰੋੜ ਰੁਪਏ ਖਰਚਾ ਆਵੇਗਾ।ਠੀਕ ਇਸੇ ਤਰਾਂ 10 ਲੱਖ ਪਰਿਵਾਰਾਂ ਨੂੰ ਮੁਫਤ ਬਿਜਲੀ ਦੇਨ ਕਾਰਨ ਸਰਕਾਰ ਦੇ ਖਜਾਨੇ ਉਤੇ ਤਿੰਨ ਸੌ ਤੋਂ ਚਾਰ ਸੌ ਕਰੋੜ ਦਾ ਬੋਝ ਪਵੇਗਾ।ਉਹਨਾ ਕਿਹਾ ਕਿ ਸਰਕਾਰ ਦੇ 20 ਦਿਨਾ ਦੇ ਰਾਜ ਵਿੱਚ ਲਾਅ ਅਤੇ ਆਰਡਰ ਦੀ ਹਾਲਤ ਬਿਗੜੀ ਹੈ ਅਤੇ ਕਤਲ ਅਤੇ ਲੱੁਟ ਖੋਹ ਦੀ ਵਾਰਦਾਤਾਂ ਵਿੱਚ ਵਾਧਾ ਹੋਇਆ ਹੈ ।ਉਨਾ ਕਿਹਾ ਕਿ ਦਿਲੀ ਮਾਡਲ ਦੀ ਅਸਲੀ ਹਕੀਕਤ ਦਾ ਅੰਦਾਜਾ ਇਸ ਗਲ੍ਹ ਤੋਂ ਲਗਾਇਆ ਜਾ ਸੱਕਦਾ ਹੈ ਕਿ ਦਿੱਲੀ ਨਗਰ ਨਿਗਮ ਉਪਰ ਭਾਜਪਾ ਕਾਬਿਜ ਹੈ ਅਤੇ ਕੇਂਦਰ ਵਿੱਚ ਵੀ ਭਾਜਪਾ ਦੀ ਸਰਕਾਰ ਹੋਣ ਨਾਲ ਆਮ ਆਦਮੀ ਪਾਰਟੀ ਲਈ ਦਿਲੀ ਵਿੱਚ ਸਰਕਾਰ ਚਲਾਉਨਾ ਅਤੇ ਲੋਕਾਂ ਨੁੰ ਸੁਵਿਧਾਵਾਂ ਦੇਨਾ ਪਹਿਲਾ ਤੋਂ ਹੀ ਮੁਸ਼ਕਲਾਂ ਭਰਿਆ ਬਣਿਆ ਹੋਇਆ ਹੈ ਤਾਂ ਫਿਰ ਪੰਜਾਬ ਦੇ ਵਿੱਚ ਆਪ ਪਾਰਟੀ ਅਤੇ ਕੇਂਦਰ ਦੀ ਮੌਦੀ ਸਰਕਾਰ ਵਿਚਾਲੇ ਸਾਂਝ ਹੋਣੀ ਮੁਸ਼ਕਲ ਹੈ।ਜਿਸਦਾ ਖਮਿਆਜਾ ਸੂਬੇ ਦੀ ਆਮ ਜਨਤਾ ਨੂੰ ਭੁਗਤਨਾ ਪਵੇਗਾ।ਜਿਲਾ ਪਠਾਨਕੋਟ ਦੇ ਮੌਜੂਦਾ ਰਾਜਨੀਤਕ ਹਾਲਾਤਾਂ ਦੇ ਸਵਾਲ ਨੂੰ ਲੈਕੇ ਰਮਨ ਭੱਲਾ ਨੇ ਕਿਹਾ ਕਿ ਜਿਲਾ ਪਠਾਨਕੋਟ ਨੂੰ ਪਹਿਿਲਆਂ ਹਕੂਮਤਾਂ ਦੇ ਸਮੇਂ ਤੋਂ ਹੀ ਅਣਦੇਖਾ ਕੀਤਾ ਜਾ ਰਿਹਾ ਹੈ ।ਸੂਬੇ ਦੇ ਮੁੱਖਮੰਤਰੀ ਕਿਉਂਕਿ ਮਾਲਵਾ ਇਲਾਕੇ ਤੋਂ ਸਬੰਧਿਤ ਸਨ ਇਸਲਈ ਨੀਮ ਪਹਾੜੀ ਇਲਾਕਾ ਹੋਣ ਕਾਰਨ ਪਠਾਨਕੋਟ ਦੇ ਵਿਕਾਸ ਵਲ੍ਹ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ।ਉਨਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੀ ਉਨਾ ਨੁੰ ਕੋਈ ਵਧੇਰੀ ਉਮੀਦ ਨਹੀਂ ਹੈ।ਪਠਾਨਕੋਟ ਵਿੱਚ ਪਹਿਲਾਂ ਤੋਂ ਹੀ ਰੋਜਗਾਰ ਦੇ ਸਾਧਨ ਸੀਮਤ ਸਨ ਅਤੇ ਜੇਕਰ ਕਰੈਸ਼ਰ ਦੇ ਕਾਰਨ ਇੱਕ ਵੱਡੇ ਤੱਬਕੇ ਨੂੰ ਰੋਜਗਾਰ ਦਾ ਮੌਕਾ ਮਿਿਲਆ ਸੀ ਤਾਂ ਉਸਨੁੰ ਵੀ ਮਾਇਨਿੰਗ ਮਾਫਿਆ ਨੇ ਬਰਬਾਦ ਕਰ ਦਿੱਤਾ ।
